ਪੇਈਚਿੰਗ, 11 ਅਕਤੂਬਰ
ਚੀਨ ਵੱਲੋਂ ਲਾਗੂ ਕੋਵਿਡ ਦੇ ਸਖ਼ਤ ਨਿਯਮਾਂ ਕਾਰਨ ਭਾਰਤ ਤੇ ਚੀਨ ਵਿਚਾਲੇ ਨੇੜ ਭਵਿੱਖ ਵਿਚ ਸਿੱਧੀ ਯਾਤਰੀ ਉਡਾਣ ਸੇਵਾ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਮੱਧਮ ਹੈ। ਦੱਸਣਯੋਗ ਹੈ ਕਿ ਚੀਨ ਵੱਲੋਂ ਆਪਣੇ ਹਵਾਈ ਅੱਡਿਆਂ ’ਤੇ ਕੁਝ ਕੋਵਿਡ ਪਾਜ਼ੇਟਿਵ ਕੇਸ ਮਿਲਣ ’ਤੇ ਹਰ ਵਾਰ ਕਈ ਤੈਅ (ਸ਼ਡਿਊਲਡ) ਉਡਾਣਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ। ਜਦ ਤੱਕ ਚੀਨ ਆਪਣੀ ਇਸ ਨੀਤੀ ਵਿਚ ਬਦਲਾਅ ਨਹੀਂ ਕਰਦਾ, ਉਦੋਂ ਤੱਕ ਦੋਵਾਂ ਮੁਲਕਾਂ ਦਰਮਿਆਨ ਉਡਾਣਾਂ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੈ। ਦੋਵਾਂ ਮੁਲਕਾਂ ਵਿਚਾਲੇ ਉਡਾਣਾਂ ’ਚ ਮਹਾਮਾਰੀ ਫੈਲਣ ਤੋਂ ਬਾਅਦ ਅੜਿੱਕਾ ਪਿਆ ਸੀ। ਨਿਯਮਿਤ ਉਡਾਣਾਂ ਸ਼ੁਰੂ ਨਾ ਹੋਣ ਕਾਰਨ ਚੀਨ ’ਚ ਪੜ੍ਹ ਰਹੇ ਸੈਂਕੜੇ ਭਾਰਤੀ ਵਿਦਿਆਰਥੀਆਂ ਤੇ ਉੱਥੇ ਕੰਮ ਕਰਦੇ ਭਾਰਤੀ ਮੁਲਾਜ਼ਮਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। -ਪੀਟੀਆਈ