ਵੈਲਿੰਗਟਨ, 31 ਜਨਵਰੀ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸੋਮਵਾਰ ਨੂੰ ਕਿਹਾ ਕਿ ਉਸ ਦਾ ਕਰੋਨਾ ਟੈਸਟ ਨੈਗੇਟਿਵ ਆਇਆ ਹੈ। ਉਹ ਇਕ ਉਡਾਣ ਦੌਰਾਨ ਕਰੋਨਾ ਪੀੜਤ ਦੇ ਸੰਪਰਕ ’ਚ ਆ ਗਈ ਸੀ ਅਤੇ ਇਕਾਂਤਵਾਸ ’ਚ ਸੀ। ਉਸ ’ਚ ਕਰੋਨਾ ਦਾ ਕੋਈ ਲੱਛਣ ਨਹੀਂ ਮਿਲਿਆ ਹੈ ਪਰ ਉਹ 10 ਦਿਨ ਦੇ ਇਕਾਂਤਵਾਸ ਨੂੰ ਮੁਕੰਮਲ ਕਰੇਗੀ ਜੋ ਮੰਗਲਵਾਰ ਨੂੰ ਖ਼ਤਮ ਹੋਵੇਗਾ। ਨਿਊਜ਼ੀਲੈਂਡ ’ਚ ਓਮੀਕਰੋਨ ਦਾ ਖ਼ਤਰਾ ਵਧ ਰਿਹਾ ਹੈ ਅਤੇ ਆਉਂਦੇ ਹਫ਼ਤਿਆਂ ’ਚ ਇਸ ’ਚ ਤੇਜ਼ੀ ਨਾਲ ਵਾਧਾ ਹੋਣ ਦੀ ਸੰਭਾਵਨਾ ਹੈ। ਉਂਜ ਮੁਲਕ ਦੀ ਕਰੀਬ 77 ਫ਼ੀਸਦੀ ਆਬਾਦੀ ਦਾ ਮੁਕੰਮਲ ਟੀਕਾਕਰਨ ਹੋ ਚੁੱਕਿਆ ਹੈ। -ਏਪੀ