ਦੁਬਈ, 23 ਦਸੰਬਰ
ਸੰਯੁਕਤ ਅਰਬ ਅਮੀਰਾਤ ਦੀ ਸਰਵਉੱਚ ਇਸਲਾਮਿਕ ਅਥਾਰਟੀ ਸੰਯੁਕਤ ਅਰਬ ਅਮੀਰਾਤ ਫਤਵਾ ਕੌਂਸਲ ਨੇ ਫੈਸਲਾ ਸੁਣਾਇਆ ਹੈ ਕਿ ਮੁਸਲਮਾਨਾਂ ਲਈ ਕਰੋਨਾ ਵਾਇਰਸ ਟੀਕੇ ਜਾਇਜ਼ ਹਨ ਭਾਵੇਂ ਉਨ੍ਹਾਂ ਵਿੱਚ ਸੂਰ ਦੀ ਚਰਬੀ (ਜੈਲੇਟਿਨ) ਹੋਵੇ। ਕੌਂਸਲ ਦੇ ਚੇਅਰਮੈਨ ਸ਼ੇਖ ਅਬਦੁੱਲਾ ਬਿਨ ਬਯਾਹ ਨੇ ਕਿਹਾ ਕਿ ਕਰੋਨਾਵਾਇਰਸ ਟੀਕੇ ਸੂਰ ਦੇ ਮਾਸ ਉੱਤੇ ਇਸਲਾਮ ਦੀਆਂ ਪਾਬੰਦੀਆਂ ਦੇ ਅਧੀਨ ਨਹੀਂ ਹੋਣਗੇ ਕਿਉਂਕਿ “ਮਨੁੱਖ ਨੂੰ ਬਚਾਉਣਾ ਸਭ ਤੋਂ ਉਪਰ ਹੈ।”