ਸੰਯੁਕਤ ਰਾਸ਼ਟਰ, 9 ਫਰਵਰੀ
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ ਨੇ ਮਿਆਂਮਾਰ ਦੇ ਹਾਲਾਤ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਫੌਜ ਦੇ ਰਾਜ ਪਲਟੇ ਬਾਅਦ ਪੈਦਾ ਹਾਲਾਤ ਨੂੰ ਬਦਲਣ ਲਈ ਉਹ ਏਸ਼ੀਆ ਦੇ ਖੇਤਰੀ ਨੇਤਾਵਾਂ ਨਾਲ ਸਮੂਹਿਕ ਅਤੇ ਦੁਵੱਲੀ ਕਾਰਵਾਈ ਕਰਨ ਬਾਰੇ ਗੱਲਬਾਤ ਕਰ ਰਹੇ ਹਨ। ਗੁਟੇਰੇਜ ਦੇ ਬੁਲਾਰੇ ਸਟੀਫ਼ਨ ਦੁਜਾਰਿਕ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ‘‘ਜਨਰਲ ਸਕੱਤਰ ਮਿਆਂਮਾਰ ਦੇ ਹਾਲਾਤ ’ਤੇ ਨੇੜਿਓਂ ਨਜ਼ਰ ਰਖ ਰਹੇ ਹਨ ਅਤੇ ਬਹੁਤ ਚਿੰਤਤ ਹਨ। ਉਹ ਅਤੇ ਉਨ੍ਹਾਂ ਦੇ ਵਿਸ਼ੇਸ਼ ਦੂਤ ਅਹਿਮ ਕੌਮਾਂਤਰੀ ਨੇਤਾਵਾਂ ਜਿਨ੍ਹਾਂ ਵਿੱਚ ਖੇਤਰੀ ਆਗੂ ਵੀ ਸ਼ਾਮਲ ਹਨ , ਨਾਲ ਸਮੂਹਿਕ ਅਤੇ ਦੁਵੱਲੀ ਕਾਰਵਾਈ ਦੀ ਮੰਗ ਕਰ ਰਹੇ ਹਨ ਤਾਂ ਜੋ ਮਿਆਂਮਾਰ ਵਿੱਚ ਰਾਜ ਪਲਟੇ ਬਾਅਦ ਪੈਦਾ ਸਥਿਤੀ ਬਦਲਣ ਲਈ ਮਾਹੌਲ ਬਣਾਇਆ ਜਾ ਸਕੇ।’’
-ਏਜੰਸੀ