ਬ੍ਰਸੱਲਜ਼, 2 ਅਪਰੈਲ
ਅਮਰੀਕਾ ਤੇ ਇਰਾਨ ਨੇ ਅੱਜ ਕਿਹਾ ਕਿ ਉਹ ਦੁਨੀਆਂ ਦੀਆਂ ਹੋਰ ਮੁੱਖ ਸ਼ਕਤੀਆਂ ਨਾਲ ਅਪ੍ਰਤੱਖ ਗੱਲਬਾਤ ਸ਼ੁਰੂ ਕਰਨਗੇ ਤਾਂ ਜੋ ਇਰਾਨੀ ਪ੍ਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨ ਸਬੰਧੀ ਸਮਝੌਤੇ ’ਤੇ ਦੋਵੇਂ ਮੁਲਕ ਵਾਪਸ ਆ ਸਕਣ। ਕਰੀਬ ਤਿਨ ਸਾਲ ਪਹਿਲਾਂ ਤਤਕਾਲੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨਾਲ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਨੂੰ ਵੱਖ ਕਰ ਲਿਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੈਡ ਪ੍ਰਾਈਸ ਨੇ ਕਿਹਾ ਕਿ ਗੱਲਬਾਤ ਬਹਾਲ ਹੋਣਾ ਅਗਲੇਰੀ ਦਿਸ਼ਾ ’ਚ ਇੱਕ ਚੰਗਾ ਕਦਮ ਹੈ। ਇਹ ਗੱਲਬਾਤ ਮੰਗਲਵਾਰ ਨੂੰ ਆਸਟ੍ਰੀਆ ’ਚ ਸ਼ੁਰੂ ਹੋ ਰਹੀ ਹੈ। -ਏਜੰਸੀ