ਵਸ਼ਿੰਗਟਨ, 24 ਦਸੰਬਰ
ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਚਿੰਤਾ ਵਿੱਚ ਘਿਰੇ ਅਮਰੀਕਾ ਨੇ ਐਲਾਨ ਕੀਤਾ ਹੈ ਕਿ 2022 ਦੇ ਸਮੁੱਚੇ ਸਾਲ ਦੌਰਾਨ ਐਚ-1ਬੀ ਕਾਮਿਆਂ ਅਤੇ ਵਿਦਿਆਰਥੀਆਂ ਸਮੇਤ ਕੁਝ ਸ਼੍ਰੇਣੀਆਂ ਲਈ ਵੀਜ਼ਾ ਅਪਲਾਈ ਕਰਨ ਵਾਲੇ ਅਰਜ਼ੀਧਾਰਕਾਂ ਲਈ ਨਿੱਜੀ ਇੰਟਰਵਿਊ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਜਾਵੇਗਾ। ਅਮਰੀਕਾ ਵਿੱਚ ਹੁਣ ਤੱਕ ਕੋਵਿਡ-19 ਦੇ 5,18,14,812 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 8,15,423 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਅਮਰੀਕਾ 8 ਅਫਰੀਕੀ ਦੇਸ਼ਾਂ ਦੀ ਯਾਤਰਾ ਉੱਤੇ ਲਗਾਈ ਗਈ ਪਾਬੰਦੀ 31 ਦਸੰਬਰ ਨੂੰ ਹਟਾ ਦੇਵੇਗੇ। ਵ੍ਹਾਈਟ ਹਾਊਸ ਨੇ ਇਹ ਐਲਾਨ ਸ਼ੁੱਕਰਵਾਰ ਨੂੰ ਕੀਤਾ ਹੈ। -ਪੀਟੀਆਈ