ਵਾਸ਼ਿੰਗਟਨ, 11 ਮਾਰਚ
ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਵੱਲੋਂ ਰੂਸ ਨਾਲ ਆਪਣੇ ਵਪਾਰ ਦਾ ਦਰਜਾ ਘਟਾਉਣ (ਤਰਜੀਹੀ ਦੇਸ਼ ਦਾ ਦਰਜਾ ਵਾਪਸ ਲੈਣ) ਦੇ ਐਲਾਨ ਦੇ ਨਾਲ ਰੂਸੀ ਸਮੁੰਦਰੀ ਖਾਧ ਪਦਾਰਥ, ਸ਼ਰਾਬ ਅਤੇ ਹੀਰਿਆਂ ਦੇ ਦਰਾਮਦ ’ਤੇ ਪਾਬੰਦੀ ਲਾ ਦਿੱਤੀ ਹੈ। ਵ੍ਹਾਈਟ ਹਾਊਸ ਦੇ ਰੂਜ਼ਵੈਲਟ ਰੂਮ ਵਿੱਚੋਂ ਬਾਇਡਨ ਨੇ ਕਿਹਾ, ‘‘ਸੁਤੰਤਰ ਦੁਨੀਆ ਪੂਤਿਨ ਦਾ ਮੁਕਾਬਲਾ ਕਰਨ ਲਈ ਇੱਕਜੁਟ ਹੋ ਖੜ੍ਹੀ ਹੋ ਰਹੀ ਹੈ।’’ ਰੂਸ ਤੋਂ ਸਭ ਤੋਂ ਪਸੰਦੀਦਾ ਮੁਲਕ ਦਾ ਦਰਜਾ ਵਾਪਸ ਲੈਣ ਨਾਲ ਅਮਰੀਕਾ ਅਤੇ ਸਹਿਯੋਗੀ ਰੂਸ ਤੋਂ ਕੀਤੀ ਜਾਣ ਵਾਲੀ ਦਰਾਮਦ ’ਤੇ ਉੱਚ ਕਰ ਲਾ ਸਕਣਗੇ, ਤਾਂ ਕਿ ਰੂਸੀ ਅਰਥਚਾਰੇ ਨੂੰ ਦੁਨੀਆ ਨਾਲੋਂ ਤੋੜਿਆ ਜਾ ਸਕੇ। -ਏਪੀ