ਪੇਈਚਿੰਗ, 27 ਅਕਤੂਬਰ
ਅਮਰੀਕੀ ਰੈਗੂਲੇਟਰ ‘ਚਾਈਨਾ ਟੈਲੀਕਾਮ ਲਿਮਟਿਡ’ ਨੂੰ ਅਮਰੀਕਾ ਦੇ ਬਾਜ਼ਾਰ ਵਿਚੋਂ ਬਾਹਰ ਦਾ ਰਾਹ ਦਿਖਾ ਰਿਹਾ ਹੈ। ਮੁਲਕ ਵਿਚ ਕੰਪਨੀ ਦੇ ਯੂਨਿਟ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ। ਇਸ ਕੰਪਨੀ ਦੀ ਮਾਲਕ ਚੀਨ ਦੀ ਸਰਕਾਰ ਹੈ ਤੇ ਅਮਰੀਕਾ ਇਸ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਮੰਨ ਰਿਹਾ ਹੈ। ‘ਫੈਡਰਲ ਕਮਿਊਨੀਕੇਸ਼ਨਜ਼ ਕਮਿਸ਼ਨ’ (ਐਫਸੀਸੀ) ਨੇ ਹੁਕਮ ਦਿੱਤਾ ਹੈ ਕਿ 60 ਦਿਨਾਂ ਦੇ ਅੰਦਰ ਚਾਈਨਾ ਟੈਲੀਕਾਮ ਕਾਰਪੋਰੇਸ਼ਨ ਅਮਰੀਕਾ ਵਿਚ ਘਰੇਲੂ ਤੇ ਕੌਮਾਂਤਰੀ ਸੇਵਾਵਾਂ ਬੰਦ ਕਰੇ। ਐਫਸੀਸੀ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਪੇਈਚਿੰਗ ਕੰਪਨੀ ਦਾ ਇਸਤੇਮਾਲ ਜਾਸੂਸੀ ਕਰਨ ਜਾਂ ਅਮਰੀਕੀ ਸੰਚਾਰ ਸੇਵਾ ਵਿਚ ਵਿਘਨ ਪਾਉਣ ਲਈ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਚੀਨੀ ਕੰਪਨੀਆਂ ਨੂੰ ਬੰਦ ਕਰਨ ਦਾ ਸਿਲਸਿਲਾ ਟਰੰਪ ਦੇ ਦੌਰ ਵਿਚ ਹੀ ਸ਼ੁਰੂ ਹੋ ਗਿਆ ਸੀ। -ਏਪੀ