ਟੋਕੀਓ: ਟੋਕੀਓ ਦੇ ਨੇੜਲੇ ਕਸਬੇ ਸ਼ਬਿੂਯਾ ਵਿੱਚ ਸਥਾਪਤ ਕੀਤੇ ਦੋ ਨਵੇਂ ਜਨਤਕ ਪਖਾਨਿਆਂ ਦੀਆਂ ਕੰਧਾਂ ਪਾਰਦਰਸ਼ੀ ਹਨ, ਪ੍ਰੰਤੂ ਜਦੋਂ ਹੀ ਦਰਵਾਜ਼ੇ ਬੰਦ ਹੁੰਦੇ ਹਨ ਅਤੇ ਅੰਦਰੋਂ ਤਾਲਾ ਲੱਗਦਾ ਹੈ ਤਾਂ ਕੰਧਾਂ ਧੁੰਦਲੀਆਂ ਹੋ ਜਾਂਦੀਆਂ ਹਨ। ਇਸ ਮਹੀਨੇ ਹੀ ਲੋਕਾਂ ਲਈ ਖੋਲ੍ਹੇ ਗਏ ਇਹ ਪਾਰਦਰਸ਼ੀ ਪਖਾਨੇ ਜਪਾਨ ਦੇ ਪੁਰਸਕਾਰ ਜੇਤੂ ਆਰਕੀਟੈਕਟ ਸ਼ੀਗਿਰੂ ਬਾਨ ਵਲੋਂ ਤਿਆਰ ਕੀਤੇ ਗਏ ਹਨ। ਇਹ ਪਖਾਨੇ ਨਿਪੋਨ ਫਾਊਂਡੇਸ਼ਨ ਵਲੋਂ ਆਸ-ਪਾਸ ਦੇ ਕੁੱਲ 17 ਜਨਤਕ ਪਖਾਨਿਆਂ ਨੂੰ ਮੁੜ-ਡਿਜ਼ਾਈਨ ਕੀਤੇ ਜਾਣ ਦਾ ਹਿੱਸਾ ਹਨ। -ਏਪੀ