ਯੇਰੂਸ਼ਲੱਮ, 30 ਅਗਸਤ
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਅਸਤੀਫ਼ੇ ਦੀ ਮੰਗ ਦੇ ਮੁੱਦੇ ’ਤੇ ਮੁਲਕ ’ਚ ਲਗਾਤਾਰ ਹੋ ਰਹੀਆਂ ਰੋਸ ਰੈਲੀਆਂ ਦੀ ਲੜੀ ਤਹਿਤ ਬੀਤੇ ਦਿਨ ਵੀ ਇਜ਼ਰਾਈਲ ਦੇ ਹਜ਼ਾਰਾਂ ਲੋਕਾਂ ਨੇ ਯੇਰੂਸ਼ਲਮ ’ਚ ਰੈਲੀ ਕੀਤੀ। ਭ੍ਰਿਸ਼ਟਾਚਾਰ ਦੇ ਕੇਸ ਦਾ ਸਾਹਮਣਾ ਕਰ ਰਹੇ ਨੇਤਨਯਾਹੂ ’ਤੇ ਕਰੋਨਾ ਸੰਕਟ ਨਾਲ ਸਹੀ ਢੰਗ ਨਾਲ ਨਾ ਨਜਿੱਠਣ ਦੇ ਦੋਸ਼ ਵੀ ਲਾਏ ਜਾ ਰਹੇ ਹਨ। ਕੁਝ ਮੁਜ਼ਾਹਰਾਕਾਰੀਆਂ ਨੇ ਨੇਤਨਯਾਹੂ ਦੀ ਨਿੱਜੀ ਰਿਹਾਇਸ਼ ਦੇ ਬਾਹਰ ਸਮੇਤ ਇਜ਼ਰਾਈਲ ਦੀਆਂ ਹੋਰਨਾਂ ਥਾਵਾਂ ’ਤੇ ਵੀ ਰੋਸ ਮੁਜ਼ਾਹਰੇ ਕੀਤੇ। ਮੁਜ਼ਾਹਰਾਕਾਰੀ ਸ਼ਹਿਰ ਦੇ ਦਾਖਲੇ ’ਤੇ ਇਕੱਠੇ ਹੋਏ ਤੇ ਇੱਥੋਂ ਮਾਰਚ ਕਰਦੇ ਹੋਏ ਨੇਤਨਯਾਹੂ ਦੀ ਸਰਕਾਰੀ ਰਿਹਾਇਸ਼ ਤੱਕ ਗਏ। ਏਪੀ