ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਮੁਖੀ ਦੇ ਬੁਲਾਰੇ ਅੰਤੋਨੀਓ ਗੁਟੇਰੇਜ ਤੇ ਸਟੀਫਨ ਦੁਜਾਰਿਕ ਨੇ ਦੱਸਿਆ ਕਿ ਮਿਆਂਮਾਰ ਤੋਂ ਲਗਪਗ ਚਾਰ ਹਜ਼ਾਰ ਤੋਂ ਛੇ ਹਜ਼ਾਰ ਸ਼ਰਨਾਰਥੀਆਂ ਨੇ ਭਾਰਤ ਵਿੱਚ ਸੁਰੱਖਿਆ ਮੰਗੀ ਹੈ। ਆਲਮੀ ਸੰਸਥਾ ਨੇ ਮਿਆਂਮਾਰ ਵਿੱਚ ਫਰਵਰੀ ’ਚ ਹੋਏ ਤਖ਼ਤਾ ਪਲਟ ਮਗਰੋਂ ਲੋਕਾਂ ਵੱਲੋਂ ਮੁਲਕ ਛੱਡਣ ਦੇ ਰੁਝਾਨ ’ਤੇ ਚਿੰਤਾ ਜ਼ਾਹਰ ਕੀਤੀ ਹੈ। ‘ਦਿ ਯੂਨਾਈਟਡ ਨੇਸ਼ਨਜ਼ ਰਿਫਿਊਜੀ ਏਜੰਸੀ’ (ਯੂਐੱਨਐੱਚਸੀਆਰ) ਨੇ ਕਿਹਾ ਕਿ ਪਿਛਲੇ ਹਫ਼ਤੇ ਹੀ ਲਗਪਗ 60,700 ਔਰਤਾਂ, ਬੱਚਿਆਂ ਤੇ ਆਦਮੀਆਂ ਨੇ ਮੁਲਕ ਵਿੱਚ ਹੀ ਇੱਕ ਤੋਂ ਦੂਜੀ ਥਾਂ ਆਪਣਾ ਟਿਕਾਣਾ ਬਦਲਿਆ ਹੈ। -ਪੀਟੀਆਈ