ਸਟੌਕਹੋਮ, 11 ਅਕਤੂਬਰ
ਤਿੰਨ ਅਮਰੀਕੀ ਅਰਥਸ਼ਾਸਤਰੀਆਂ ਨੂੰ ਵੱਖਰੀ ਤਰ੍ਹਾਂ ਦੇ ਪ੍ਰਯੋਗਾਂ ਜਾਂ ਕੁਦਰਤੀ ਪ੍ਰਯੋਗਾਂ ਤੋਂ ਨਤੀਜੇ ਕੱਢਣ ਸਬੰਧੀ ਕੰਮ ਕਰਨ ਲਈ ਅੱਜ ਅਰਥਸ਼ਾਸਤਰ ਦੇ 2021 ਦੇ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਨੋਬੇਲ ਪੁਰਸਕਾਰ ਨਾਲ ਸਨਮਾਨੇ ਜਾਣ ਵਾਲੇ ਅਰਥਸ਼ਾਸਤਰੀਆਂ ਵਿਚ ਬਰਕਲੇਅ ਸਥਿਤ ਕੈਲੇਫੋਰਨੀਆ ਯੂਨੀਵਰਸਿਟੀ ਦੇ ਡੇਵਿਡ ਕਾਰਡ, ਮੈਸਾਚੁਸੈੱਟਸ ਇੰਸਟੀਚਿਊਟ ਆਫ਼ ਟੈਕਨੋਲੋਜੀ ਦੇ ਜੋਸ਼ੁਆ ਡੀ ਐਂਗ੍ਰਿਸਟ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਗਾਇਡੋ ਇੰਬੈਨਸ ਸ਼ਾਮਲ ਹਨ। ਰੌਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਕਿਹਾ ਕਿ ਤਿੰਨੋਂ ਨੇ ਆਰਥਿਕ ਵਿਗਿਆਨ ਵਿਚ ਤਜਰਬੇਕਾਰ ਕੰਮ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। -ਏਪੀ