ਨਿਊਯਾਰਕ, 3 ਅਕਤੂਬਰ
ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਲੋਰਿਡਾ ਦੇ ਇੱਕ ਸੰਘੀ ਜੱਜ ਨੂੰ ਆਪਣਾ ਖਾਤਾ ਬਹਾਲ ਕਰਨ ਲਈ ਟਵਿੱਟਰ ’ਤੇ ਜ਼ੋਰ ਪਾਉਣ ਲਈ ਕਿਹਾ ਹੈ ਜੋ ਕੰਪਨੀ ਨੇ ਜਨਵਰੀ ਵਿੱਚ ਯੂਐੱਸ ਕੈਪੀਟਲ ’ਚ ਹੋਏ ਹੰਗਾਮੇ ਤੋਂ ਬਾਅਦ ਮੁਅੱਤਲ ਕਰ ਦਿੱਤਾ ਸੀ। ਟਰੰਪ ਦੇ ਵਕੀਲਾਂ ਨੇ ਸ਼ੁੱਕਰਵਾਰ ਨੂੰ ਮਿਆਮੀ ਦੀ ਯੂਐੱਸ ਡਿਸਟ੍ਰਿਕਟ ਕੋਰਟ ਵਿੱਚ ਪ੍ਰਸਤਾਵ ਦਾਇਰ ਕਰਕੇ ਟਵਿੱਟਰ ਅਤੇ ਇਸ ਦੇ ਸੀਈਓ ਜੈਕ ਡੋਰਸੀ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਦਲੀਲ ਹੈ ਕਿ ਟਵਿੱਟਰ ਟਰੰਪ ਨੂੰ ਉਸ ਦੇ ਪਹਿਲੇ ਸੋਧ ਅਧਿਕਾਰਾਂ ਦੀ ਉਲੰਘਣਾ ਵਿੱਚ ਸੈਂਸਰ ਕਰ ਰਿਹਾ ਹੈ। ਟਵਿੱਟਰ ਨੇ ਟਰੰਪ ਦੀ ਅਰਜ਼ੀ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਬਾਇਡਨ ਦੀ ਜਿੱਤ ਤੋਂ ਬਾਅਦ ਟਰੰਪ ਦੇ ਸਮਰਥਕਾਂ ਨੇ ਕੈਪੀਟਲ ਬਿਲਡਿੰਗ ਵਿੱਚ ਹਿੰਸਕ ਪ੍ਰਦਰਸ਼ਨ ਕੀਤੇ ਸਨ। ਇਸ ਤੋਂ ਬਾਅਦ ਕੰਪਨੀ ਨੇ ਉਨ੍ਹਾਂ ਦਾ ਖਾਤਾ ਬੰਦ ਕਰ ਦਿੱਤਾ ਸੀ। –ਏਪੀ