ਵਾਸ਼ਿੰਗਟਨ, 16 ਨਵੰਬਰ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਡੋਨਲਡ ਟਰੰਪ ਨੂੰ ਕਿਹਾ ਹੈ ਕਿ ਊਹ ਹੁਣ ਹਾਰ ਕਬੂਲ ਲੈਣ ਕਿਊਂਕਿ ਚੋਣ ਨਤੀਜਿਆਂ ’ਚ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਬਚੀ ਹੈ। ਟਰੰਪ ਨੂੰ ਰਾਸ਼ਟਰਪਤੀ ਚੋਣਾਂ ’ਚ 232 ਇਲੈਕਟੋਰਲ ਕਾਲਜ ਵੋਟਾਂ ਮਿਲੀਆਂ ਹਨ ਅਤੇ ਊਨ੍ਹਾਂ ਹਾਰ ਮੰਨਣ ਤੋਂ ਇਨਕਾਰ ਕਰਦਿਆਂ ਪੈਨਸਿਲਵੇਨੀਆ, ਨੇਵਾਦਾ, ਮਿਸ਼ੀਗਨ, ਜੌਰਜੀਆ ਅਤੇ ਐਰੀਜ਼ੋਨਾ ਸਮੇਤ ਕਈ ਸੂਬਿਆਂ ’ਚ ਚੋਣ ਨਤੀਜਿਆਂ ਨੂੰ ਚੁਣੌਤੀ ਦਿੱਤੀ ਹੋਈ ਹੈ। ਊਨ੍ਹਾਂ ਵਿਸਕੌਨਸਿਨ ’ਚ ਗਿਣਤੀ ਦੁਬਾਰਾ ਕਰਵਾਏ ਜਾਣ ਦੀ ਮੰਗ ਕੀਤੀ ਹੈ। ਸੀਬੀਐੱਨਐੱਸ ਨਿਊਜ਼ ਨੂੰ ਦਿੱਤੇ ਇੰਟਰਵਿਊ ’ਚ ਓਬਾਮਾ ਨੇ ਕਿਹਾ ਕਿ ਟਰੰਪ ਨੂੰ ਚੋਣ ਨਤੀਜਿਆਂ ਮਗਰੋਂ ਜਾਂ ਦੋ ਦਿਨਾਂ ਬਾਅਦ ਹਾਰ ਮੰਨ ਲੈਣੀ ਚਾਹੀਦੀ ਸੀ। ਊਨ੍ਹਾਂ ਕਿਹਾ ਕਿ ਟਰੰਪ ਨੂੰ ਮੁਲਕ ਲਈ ਅਹੁਦਾ ਛੱਡ ਦੇਣਾ ਚਾਹੀਦਾ ਹੈ। ਊਨ੍ਹਾਂ ਟਰੰਪ ਦੇ ਕਾਰਜਕਾਲ ਦੌਰਾਨ ਅਮਰੀਕਾ ਦੇ ਪਿਛਾਂਹ ਜਾਣ ਦਾ ਜ਼ਿਕਰ ਵੀ ਕੀਤਾ । -ਪੀਟੀਆਈ