ਵਾਸ਼ਿੰਗਟਨ, 23 ਅਕਤੂਬਰ
ਊੱਘੇ ਅਮਰੀਕੀ ਚਿੰਤਕਾਂ ਅਨੁਸਾਰ ਹੁਨਰਮੰਦ ਵਿਦੇਸ਼ੀ ਕਾਮਿਆਂ, ਵਿਸ਼ੇਸ਼ ਤੌਰ ’ਤੇ ਐੱਚ-1ਬੀ ਅਤੇ ਐੱਲ-1 ਵੀਜ਼ਾਧਾਰਕਾਂ, ਦਾ ਅਮਰੀਕਾ ਵਿੱਚ ਦਾਖ਼ਲਾ ਬੰਦ ਕਰਨ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਦੇਸ਼ਾਂ ਕਰਕੇ ਕੰਪਨੀਆਂ ਨੂੰ 100 ਅਰਬ ਅਮਰੀਕੀ ਡਾਲਰ ਦਾ ਅਨੁਮਾਨਿਤ ਨੁਕਸਾਨ ਹੋਇਆ ਹੈ ਅਤੇ ਇਸ ਨਾਲ ਅਮਰੀਕਾ ਦੀਆਂ ਕੰਪਨੀਆਂ ’ਤੇ ਲੰਬੇ ਸਮੇਂ ਲਈ ਨਕਾਰਾਤਮਕ ਅਸਰ ਪੈਣਗੇ।
ਹਾਰਵਰਡ ਬਿਜ਼ਨਸ ਸਕੂਲ ’ਚ ਪ੍ਰੋਫੈਸਰ ਪ੍ਰਿਥਵੀਰਾਜ ਚੌਧਰੀ, ਬਰੁਕਿੰਗਜ਼ ਇੰਸਟੀਚਿਊਟ ਤੋਂ ਡੈਨੀ ਬਾਹਸਰ ਅਤੇ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਤੋਂ ਬ੍ਰਿਟਾ ਗਲੈਨੋਨ ਅਨੁਸਾਰ ਇਨ੍ਹਾਂ ਆਦੇਸ਼ਾਂ ਨਾਲ ਕਰੀਬ ਦੋ ਲੱਖ ਵਿਦੇਸ਼ੀ ਕਾਮਿਆਂ ਅਤੇ ਊਨ੍ਹਾਂ ਊੱਪਰ ਨਿਰਭਰ ਲੋਕਾਂ ਦੇ ਦਾਖ਼ਲੇ ’ਤੇ ਪਾਬੰਦੀ ਲੱਗੀ ਹੈ।
-ਪੀਟੀਆਈ