ਇਸਤਾਂਬੁਲ, 17 ਜਨਵਰੀ
ਤੁਰਕੀ ਦੇ ਕਾਲਾ ਸਾਗਰ ’ਚ ਅੱਜ ਇੱਕ ਮਾਲ-ਵਾਹਕ ਸਮੁੰਦਰੀ ਜਹਾਜ਼ ਡੁੱਬ ਜਾਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ। ਬਾਰਟਿਨ ਸੂਬੇ ਦੇ ਗਵਰਨਰ ਸਿਨਾਨ ਗੁਨੇਰ ਨੇ ਕਿਹਾ ਕਿ ਇਸ ਬੇੜੇ ਦੇ ਛੇ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ ਅਤੇ ਬਾਕੀ ਦੋ ਦੀਆਂ ਲਾਸ਼ਾਂ ਇੱਥੇ ਪਹੁੰਚ ਚੁੱਕੀਆਂ ਹਨ। ਤੁਰਕੀ ਦੇ ਤੱਟੀ ਰੱਖਿਅਕਾਂ ਨੇ ਦੱਸਿਆ ਕਿ ਇਹ ਮਾਲਵਾਹਕ ਜਹਾਜ਼ ਬੁਲਗਾਰੀਆ ਤੋਂ ਜੌਰਜੀਆ ਜਾ ਰਿਹਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਬਾਰਟਿਨ ਦੀ ਤੁਰਕੀ ਬੰਦਰਗਾਹ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਜਹਾਜ਼ ’ਚ ਅਮਲੇ ਦੇ 12 ਮੈਂਬਰ ਸਨ ਜਿਨ੍ਹਾਂ ’ਚ ਦੋ ਰੂਸ ਤੇ 10 ਯੂਕਰੇਨ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਅਮਲੇ ਨੂੰ ਬਚਾਉਣ ਲਈ ਜਲ ਸੈਨਾ ਭੇਜੀ ਗਈ ਸੀ। -ਪੀਟੀਆਈ