ਲੰਡਨ, 6 ਜੁਲਾਈ
ਯੂਕੇ ਵਿਚ ਕਰੀਬ 5 ਫ਼ੀਸਦ ਵਿਦਿਆਰਥੀਆਂ ਨੂੰ ਸਿੱਖਿਅਤ ਕਰ ਰਹੀਆਂ 13 ਯੂਨੀਵਰਸਿਟੀਆਂ ਕਰੋਨਾਵਾਇਰਸ ਮਹਾਮਾਰੀ ਵੱਲੋਂ ਪੈਦਾ ਕੀਤਾ ਸੰਕਟ ਝੱਲਣ ’ਚ ਨਾਕਾਮ ਸਾਬਿਤ ਹੋਣਗੀਆਂ ਜੇਕਰ ਸਰਕਾਰ ਇਨ੍ਹਾਂ ਦੀ ਵਿੱਤੀ ਪੱਖੋਂ ਮਦਦ ਨਹੀਂ ਕਰਦੀ। ‘ਦੀ ਇੰਸਟੀਚਿਊਟ ਆਫ਼ ਫਿਸਕਲ ਸਟੱਡੀਜ਼’ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲੰਮੇ ਸਮੇਂ ਦੇ ਨੁਕਸਾਨ ਨੂੰ ਧਿਆਨ ਵਿਚ ਰੱਖਦਿਆਂ ਸਿੱਖਿਆ ਸੈਕਟਰ ਨੂੰ ਤਿੰਨ ਤੋਂ 19 ਅਰਬ ਪਾਊਂਡਜ਼ ਤੱਕ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਜ਼ਿਆਦਾ ਨੁਕਸਾਨ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਦਾਖ਼ਲਾ ਲੈਣ ’ਚ ਆਈ ਕਮੀ ਕਾਰਨ ਹੋਇਆ ਹੈ। ਭਾਰਤੀ ਵਿਦਿਆਰਥੀ ਵੀ ਵੱਡੀ ਗਿਣਤੀ ’ਚ ਯੂਕੇ ਜਾਂਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 13 ’ਵਰਸਿਟੀਆਂ ਖ਼ਰਚਿਆਂ ਦੇ ਮਾਮਲੇ ’ਚ ਵੱਡਾ ਨੁਕਸਾਨ ਝੱਲ ਰਹੀਆਂ ਹਨ ਤੇ ਜ਼ਿਆਦਾ ਦੇਰ ਟਿਕ ਨਹੀਂ ਸਕਣਗੀਆਂ। ਵਿਦੇਸ਼ੀ ਵਿਦਿਆਰਥੀਆਂ ਦੀ ਕਮੀ ਕਾਰਨ 1.4 ਅਰਬ ਤੋਂ 4.3 ਅਰਬ ਪਾਊਂਡ ਦਾ ਨੁਕਸਾਨ ਹੋਵੇਗਾ। ਪੈਨਸ਼ਨ ਸਕੀਮ ਵੀ ’ਵਰਸਿਟੀਆਂ ਦਾ ਖ਼ਜ਼ਾਨਾ ਖਾਲੀ ਕਰ ਦੇਵੇਗੀ। ਕੌਮਾਂਤਰੀ ਵਿਦਿਆਰਥੀ ਯੂਕੇ ਆਉਣਾ ਵੀ ਚਾਹੁੰਦੇ ਹਨ ਪਰ ਉਹ ਕਲਾਸ ਰੂਮ ਤੇ ਖੋਜ ਲੈਬਾਂ ਤੱਕ ਪਹੁੰਚ ਵੀ ਚਾਹੁੰਦੇ ਹਨ।
-ਪੀਟੀਆਈ