ਜੈਨੇਵਾ: ਕਰੋਨਾਵਾਇਰਸ ਮਹਾਮਾਰੀ ਦੇ ਸ਼ੁਰੂਆਤ ਮੌਕੇ ਵੂਹਾਨ ਤੋਂ ਪੱਤਰਕਾਰੀ ਕਰਨ ਵਾਲੀ ਪੱਤਰਕਾਰ ਚਾਂਗ ਚਾਨ ਨੂੰ ਚੀਨ ਦੀ ਅਦਾਲਤ ਵੱਲੋਂ ਚਾਰ ਸਾਲ ਜੇਲ੍ਹ ਦੀ ਸਜ਼ਾ ਸੁਣਾਉਣ ’ਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਨੇ ਚਿੰਤਾ ਜ਼ਾਹਰ ਕੀਤੀ ਹੈ। ਦਫ਼ਤਰ ਨੇ ਟਵੀਟ ਕੀਤਾ,‘ਅਸੀਂ ਸਾਲ 2020 ਦੌਰਾਨ ਕੋਵਿਡ- 19 ਨਾਲ ਜੁੜੀ ਪ੍ਰਗਟਾਵੇ ਦੀ ਆਜ਼ਾਦੀ ’ਤੇ ਵੱਡੇ ਡਾਕੇ ਦੀ ਮਿਸਾਲ ਵਜੋਂ ਉਸ ਦੇ ਕੇਸ ਦੀ ਅਧਿਕਾਰੀਆਂ ਕੋਲ ਪੈਰਵੀ ਕੀਤੀ ਅਤੇ ਹੁਣ ਵੀ ਉਸ ਦੀ ਰਿਹਾਈ ਦੀ ਮੰਗ ਕਰਦੇ ਰਹਾਂਗੇ।’ ਦੱਸਣਯੋਗ ਹੈ ਕਿ ਚੀਨ ਦੀ ਇੱਕ ਅਦਾਲਤ ਨੇ ਚਾਨ ਨੂੰ ਵਿਵਾਦ ਪੈਦਾ ਕਰਨ ਤੇ ਮੁਸ਼ਕਲਾਂ ਖੜ੍ਹੀਆਂ ਕਰਨ ਦਾ ਦੋਸ਼ੀ ਮੰਨਦਿਆਂ ਚਾਰ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। -ਰਾਇਟਰਜ਼