ਕੀਵ, 30 ਅਗਸਤਕ
ਬੇਲਾਰੂਸ ਦੀ ਰਾਜਧਾਨੀ ਕੀਵ ਵਿੱਚ ਅੱਜ ਲੱਖਾਂ ਮੁਜ਼ਾਹਰਾਕਾਰੀਆਂ ਨੇ ਇਕੱਠੇ ਹੋ ਕੇ ਮੁਲਕ ਦੇ ਰਾਸ਼ਟਰਪਤੀ ਅਲੈਗਜਾਂਡਰ ਲੁਕਾਸ਼ੇਂਕੋ ਦੇ ਜਨਮਦਿਨ ਮੌਕੇ ਰੋਸ ਮੁਜ਼ਾਹਰਾ ਕਰਦਿਆਂ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ।
ਰਾਸ਼ਟਰਪਤੀ ਲੁਕਾਸ਼ੇਂਕੋ ਖ਼ਿਲਾਫ਼ ਦੇਸ਼ ਵਿੱਚ ਲਗਾਤਾਰ ਚੱਲ ਰਹੇ ਰੋਸ ਮੁਜ਼ਾਹਰਿਆਂ ਦਾ ਇਹ ਚੌਥਾ ਹਫ਼ਤਾ ਹੈ। ‘ਨੈਕਸਾ’ ਮੈਸੇਜਿੰਗ ਐਪ ਚੈਨਲ ਮੁਤਾਬਕ ਇੱਥੇ ਸਥਿਤ ‘ਹੀਰੋ ਸਿਟੀ’ ਸਮਾਰਕ ਵਿੱਚ ਇਕੱਤਰ ਹੋਏ ਲਗਪਗ ਇੱਕ ਲੱਖ ਮੁਜ਼ਾਹਰਾਕਾਰੀਆਂ ਨੇ ਰਾਸ਼ਟਰਪਤੀ ਤੋਂ ਅਸਤੀਫ਼ੇ ਦੀ ਮੰਗ ਕੀਤੀ। ਦਰਅਸਲ, ਬੀਤੀ 9 ਅਗਸਤ ਨੂੰ ਹੋਈ ਰਾਸ਼ਟਰਪਤੀ ਦੀ ਚੋਣ ਮਗਰੋਂ ਮੁਲਕ ’ਚ ਰੋਸ ਮੁਜ਼ਾਹਰੇ ਹੋ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਇਸ ਚੋਣ ’ਚ ਵੱਡੇ ਪੱਧਰ ’ਤੇ ਫਰਜ਼ੀਵਾੜਾ ਕੀਤਾ ਗਿਆ ਹੈ। -ਏਪੀ