ਹਿਊਸਟਨ, 10 ਅਕਤੂਬਰ
ਅਮਰੀਕਾ ’ਚ ਰਹਿ ਰਹੇ ਕਸ਼ਮੀਰੀ ਪੰਡਿਤਾਂ ਨੇ ਹਾਲ ਹੀ ਵਿਚ ਕਸ਼ਮੀਰ ਵਾਦੀ ਵਿਚ ਅਤਿਵਾਦੀਆਂ ਵੱਲੋਂ ਚੁਣ ਕੇ ਕੀਤੀਆਂ ਗਈਆਂ ਨਾਗਰਿਕਾਂ ਦੀਆਂ ਹੱਤਿਆਵਾਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਆਪਣੀ ਕਸ਼ਮੀਰ ਬਾਰੇ ਨੀਤੀ ’ਤੇ ਮੁੜ ਗੌਰ ਕਰਨ ਦੀ ਲੋੜ ਹੈ ਤੇ ਜੇ ਇਹ ਘੱਟਗਿਣਤੀਆਂ ਨੂੰ ਪਰਤਦਾ ਦੇਖਣਾ ਚਾਹੁੰਦੀ ਹੈ ਤਾਂ ਢੁੱਕਵੀਂ ਸੁਰੱਖਿਆ ਦਾ ਇੰਤਜ਼ਾਮ ਕਰਨਾ ਪਏਗਾ। ਕਸ਼ਮੀਰੀ ਪੰਡਿਤਾਂ ਦੀ ਜਥੇਬੰਦੀ ਕਸ਼ਮੀਰੀ ਓਵਰਸੀਜ਼ ਐਸੋਸੀਏਸ਼ਨ ਨੇ ਫਾਰਮੇਸੀ ਦੇ ਮਾਲਕ ਮੱਖਣ ਲਾਲ ਬਿੰਦਰੂ, ਵੀਰੇਂਦਰ ਪਾਸਵਾਨ ਤੇ ਅਧਿਆਪਕਾਂ- ਦੀਪਕ ਚੰਦ ਮਹਿਰਾ ਤੇ ਸੁਪਿੰਦਰ ਕੌਰ ਦੀਆਂ ਹੱਤਿਆਵਾਂ ਉਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਅਮਰੀਕਾ ਵਿਚ ਰਹਿ ਰਹੇ ਕਸ਼ਮੀਰੀ ਪੰਡਿਤਾਂ ਵਿਚ ਗੁੱਸਾ ਹੈ ਤੇ ਉਹ ਬੇਵੱਸ ਮਹਿਸੂਸ ਕਰ ਰਹੇ ਹਨ। -ਪੀਟੀਆਈ