ਵਾਸ਼ਿੰਗਟਨ, 4 ਮਾਰਚ
ਅਮਰੀਕਾ ਦੀ ਪ੍ਰਤੀਨਿਧੀ ਸਭਾ ਦੇ ਤਿੰਨ ਸੰਸਦ ਮੈਂਬਰਾਂ ਨੇ ਇਕ ਬਿੱਲ ਪੇਸ਼ ਕੀਤਾ ਹੈ, ਜਿਸ ਵਿੱਚ ਉਨ੍ਹਾਂ ਕੰਪਨੀਆਂ ਨੂੰ ਐੱਚ-1ਬੀ ਵੀਜ਼ਾਧਾਰਕ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ’ਤੇ ਰੱਖਣ ਤੋਂ ਰੋਕਣ ਦੀ ਗੱਲ ਹੈ ਜਿਨ੍ਹਾਂ ਨੇ ਅਮਰੀਕੀ ਕਰਮਚਾਰੀਆਂ ਨੂੰ ਹਾਲ ਹੀ ਵਿੱਚ ਲੰਮੀ ਛੁੱਟੀ ’ਤੇ ਭੇਜਿਆ ਹੈ ਜਾਂ ਫੇਰ ਉਨ੍ਹਾਂ ਦੀ ਅਜਿਹੀ ਕੋਈ ਯੋਜਨਾ ਹੈ। ਇਹ ਕੰਪਨੀਆਂ ਅਮਰੀਕੀ ਮੁਲਾਜ਼ਮਾਂ ਦੇ ਮੁਕਾਬਲੇ ਐੱਓ-1ਬੀ ਧਾਰਕ ਮੁਲਜ਼ਮਾਂ ਨੂੰ ਵੱਧ ਭੁਗਤਾਨ ਕਰਦੀਆਂ ਹਨ।