ਵਾਸ਼ਿੰਗਟਨ, 12 ਮਈ
ਅਮਰੀਕਾ ਦੇ ਕਈ ਸੰਸਦ ਮੈਂਬਰਾਂ ਨੇ ਇਸ ਹਫ਼ਤੇ ਯੂਐੱਸ ਕੈਪੀਟਲ ’ਚ ਹਿੰਦੂਤਵ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਣ ਵਾਲੀ ਆਪਣੀ ਤਰ੍ਹਾਂ ਦੀ ਪਹਿਲੀ ਪ੍ਰਦਰਸ਼ਨੀ ’ਚ ਹਿੱਸਾ ਲਿਆ। ਇਸ ’ਚ ਦੋ ਅਸਰਅੰਦਾਜ਼ ਅਮਰੀਕੀ ਸੈਨੇਟਰਾਂ ਅਤੇ ਸੱਤ ਕਾਂਗਰਸਮੈੱਨ ਨੇ ਸ਼ਮੂਲੀਅਤ ਕੀਤੀ। ਪ੍ਰਦਰਸ਼ਨੀ ’ਚ ਯੋਗ, ਆਯੁਰਵੇਦ, ਧਰਮ, ਗਣਿਤ, ਵਾਸਤੂਕਲਾ, ਕਲਾ, ਵਿਗਿਆਨ ਤੇ ਮੌਜੂਦਾ ਦੌਰ ’ਚ ਹਿੰਦੂਤਵ ਦੀ ਮੌਜੂਦਗੀ ਜਿਹੇ ਵਿਸ਼ਿਆਂ ਨੂੰ ਤਲਾਸ਼ਣ ਲਈ ਇਕ ਮੰਚ ਪ੍ਰਦਾਨ ਕੀਤਾ ਗਿਆ। ਇਕ ਮੀਡੀਆ ਬਿਆਨ ਮੁਤਾਬਕ ‘ਦਰਸ਼ਨ-ਹਿੰਦੂ ਸੱਭਿਅਤਾ ਦੀ ਝਲਕ’ ਨਾਮ ਦੀ ਇਹ ਪ੍ਰਦਰਸ਼ਨੀ ਇਕ ਸਾਲ ਚੱਲੀ ਦੇਸ਼ਿਵਆਪੀ ਹਿੰਦੂ ਧਰਮ ਜਾਗਰੂਕਤਾ ਮੁਹਿੰਮ ਤਹਿਤ 10 ਅਤੇ 11 ਮਈ ਨੂੰ ਯੂਐੱਸ ਕੈਪੀਟਲ ’ਚ ਲਾਈ ਗਈ ਸੀ। -ਪੀਟੀਆਈ