ਵਾਸ਼ਿੰਗਟਨ, 4 ਅਕਤੂਬਰ
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਚਾਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਹਿੱਸਾ ਲੈਣ ਲਈ ਟੋਕੀਓ ਜਾਣਗੇ। ਦੂਜੀ ਵਾਰ ਭਾਰਤ, ਜਪਾਨ, ਆਸਟਰੇਲੀਆ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਅਜਿਹੀ ਬੈਠਕ ਕਰਨਗੇ। ਹਾਲਾਂਕਿ ਪੌਂਪੀਓ ਮੰਗੋਲੀਆ ਤੇ ਦੱਖਣੀ ਕੋਰੀਆ ਨਹੀਂ ਜਾਣਗੇ। ਉਨ੍ਹਾਂ ਨੇ 4 ਤੋਂ 8 ਅਕਤੂਬਰ ਤੱਕ ਜਪਾਨ, ਮੰਗੋਲੀਆ ਤੇ ਦੱਖਣੀ ਕੋਰੀਆ ਦੀ ਯਾਤਰਾ ਕਰਨੀ ਸੀ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਪੌਂਪੀਓ ਮੁੜ ਅਕਤੂਬਰ ’ਚ ਏਸ਼ੀਆ ਜਾਣਗੇ । ਸ਼੍ਰੀ ਪੌਪੀਓ 4 ਤੋਂ 6 ਅਕਤੂਬਰ ਤੱਕ ਟੋਕੀਓ ਵਿਚ ਹੋਣਗੇ। ਭਾਰਤੀ-ਪ੍ਰਸ਼ਾਂਤ ਖਿੱਤੇ ਨਾਲ ਜੁੜੇ ਮੁੱਦਿਆਂ ਉਤੇ ਵਿਚਾਰ-ਚਰਚਾ ਕਰਨਗੇ। ਇਸ ਮੌਕੇ ਕਰੋਨਾ ਕਾਰਨ ਉਪਜੀ ਸਥਿਤੀ ਅਤੇ ਬਣੀਆਂ ਚੁਣੌਤੀਆਂ ਦਾ ਮਿਲ ਕੇ ਟਾਕਰਾ ਕਰਨ ’ਤੇ ਸਹਿਮਤੀ ਬਣਾਈ ਜਾਵੇਗੀ।
-ਪੀਟੀਆਈ