ਰੈਮਸਟਿੰਗ ਏਅਰ ਬੇਸ (ਜਰਮਨੀ), 8 ਸਤੰਬਰ
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੱਲੋਂ ਅੱਜ ਆਪਣੇ ਜਰਮਨ ਹਮਰੁਤਬਾ ਤੇ ਹੋਰਨਾਂ ਨਾਲ ਅਫ਼ਗਾਨਿਸਤਾਨ ਵਿਚ ਤਾਲਿਬਾਨ ਵੱਲੋਂ ਐਲਾਨੀ ਗਈ ਅੰਤ੍ਰਿਮ ਸਰਕਾਰ ਬਾਰੇ ਗੱਲਬਾਤ ਕੀਤੀ ਗਈ। ਬਲਿੰਕਨ ਵੱਲੋਂ ਜਰਮਨੀ ਵਿਚ ਰੈਮਸਟੀਂਗ ਏਅਰ ਬੇਸ ’ਤੇ ਜਰਮਨੀ ਦੇ ਵਿਦੇਸ਼ ਮੰਤਰੀ ਹਾਈਕੋ ਮਾਸ ਨਾਲ ਮੁਲਾਕਾਤ ਕੀਤੀ ਗਈ। ਜਰਮਨੀ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਦੋਵੇਂ ਮੰਤਰੀ ਮਿਲ ਕੇ ਹੋਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨਾਲ ਇਕ ਵਰਚੁਅਲ ਮੀਟਿੰਗ ਕਰਨਗੇ ਅਤੇ ਇਸ ਮੀਟਿੰਗ ਵਿਚ 20 ਮੁਲਕਾਂ ਦੇ ਸ਼ਾਮਲ ਹੋਣ ਦੀ ਆਸ ਹੈ। ਉਨ੍ਹਾਂ ਕਿ ਉਹ ਤਾਲਿਬਾਨ ਸਬੰਧੀ ਇਕ ਸਾਂਝਾ ਨਜ਼ਰੀਆ ਚਾਹੁੰਦੇ ਹਨ। -ਏਪੀ