ਬੈਂਕਾਕ, 25 ਜਨਵਰੀ
ਦੱਖਣੀ ਚੀਨ ਸਾਗਰ ਵਿੱਚ ਅਭਿਆਸ ਦੌਰਾਨ ਅਮਰੀਕਾ ਦੀ ਹਵਾਈ ਸੈਨਾ ਦਾ ਐੱਫ35ਸੀ ਲਾਈਟਨਿੰਗ-2 ਲੜਾਕੂ ਜਹਾਜ਼ ਇੱਕ ਅਮਰੀਕੀ ਜਹਾਜ਼ ਢੋਣ ਵਾਲੇ ਬੇੜੇ ’ਤੇ ਉੱਤਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਸੈਨਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ’ਚ 7 ਸੈਨਿਕ ਜ਼ਖ਼ਮੀ ਹੋਏ ਹਨ। ਯੂਐੱਸਐੱਸ ਕਾਰਲ ਵਿਨਸਨ ਦੇ ਡੈੱਕ ’ਤੇ ਉੱਤਰਦੇ ਸਮੇਂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਪਾਇਲਟ ਜਹਾਜ਼ ਵਿੱਚੋਂ ਨਿਕਲ ਗਿਆ ਸੀ। ਫੌਜ ਦੇ ਇੱਕ ਹੈਲੀਕਾਪਟਰ ਰਾਹੀਂ ਪਾਇਲਟ ਨੂੰ ਲੱਭਿਆ ਗਿਆ ਅਤੇ ਉਸ ਦੀ ਹਾਲਤ ਸਥਿਰ ਹੈ। ਹਾਦਸੇ ਵਿੱਚ ਕੁੱਲ 7 ਸੈਨਿਕ ਜ਼ਖ਼ਮੀ ਹੋਏ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨਾਂ ਨੂੰ ਇਲਾਜ ਲਈ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦਕਿ ਬਾਕੀਆਂ ਦਾ ਇਲਾਜ ਬੇੜੇ ’ਤੇ ਹੀ ਕੀਤਾ ਜਾ ਰਿਹਾ ਹੈ। ਅਮਰੀਕੀ ਪ੍ਰਸ਼ਾਂਤ ਬੇੜੇ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਹਾਦਸਾ ਵਾਪਰਨ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ ਹੈ। -ਏਪੀ