ਵਾਸ਼ਿੰਗਟਨ, 29 ਅਗਸਤ
ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਡੱਲਾਸ ਪੁਲੀਸ ਨੂੰ ਅਪੀਲ ਕੀਤੀ ਹੈ ਕਿ ਟੈਕਸਸ ਵਿਚ ਪਿਛਲੇ ਹਫ਼ਤੇ ਭਾਰਤੀ ਮੂਲ ਦੀਆਂ ਔਰਤਾਂ ’ਤੇ ਨਸਲੀ ਟਿੱਪਣੀਆਂ ਅਤੇ ਹਮਲਾ ਕਰਨ ਵਾਲੀ ਔਰਤ ਵਿਰੁੱਧ ਬਣਦੀ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਕ ਵੀਡੀਓ ਸਾਹਮਣੇ ਆਈ ਸੀ ਜਿਸ ਵਿਚ ਮੈਕਸੀਕਨ-ਅਮਰੀਕੀ ਮੂਲ ਦੀ ਔਰਤ ਕੁਝ ਭਾਰਤੀ-ਅਮਰੀਕੀ ਔਰਤਾਂ ਉਤੇ ਨਸਲੀ ਟਿੱਪਣੀਆਂ ਕਰ ਰਹੀ ਸੀ। ਉਸ ਨੇ ਦੋ ਔਰਤਾਂ ਉਤੇ ਹਮਲਾ ਵੀ ਕੀਤਾ ਸੀ। ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਅਜਿਹੇ ਕੱਟੜਵਾਦ ਨਾਲ ਜੁੜੇ ਹਮਲੇ ਸਿਰਫ਼ ਉਨ੍ਹਾਂ ਵਿਚ ਹੀ ਭੈਅ ਨਹੀਂ ਪੈਦਾ ਕਰਦੇ ਜਿਨ੍ਹਾਂ ਉਤੇ ਇਹ ਹੁੰਦੇ ਹਨ, ਬਲਕਿ ਇਨ੍ਹਾਂ ਦਾ ਵਿਆਪਕ ਅਸਰ ਪੈਂਦਾ ਹੈ। -ਪੀਟੀਆਈ