ਵਡੋਦਰਾ, 11 ਨਵੰਬਰ
ਗੁਜਰਾਤ ਦੇ ਵਡੋਦਰਾ ਸਿਟੀ ’ਚ ਅੱਜ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀਐੱਲ) ਰਿਫਾਇਨਰੀ ’ਚ ਧਮਾਕੇ ਮਗਰੋਂ ਅੱਗ ਲੱਗ ਗਈ, ਜਿਸ ਕਾਰਨ ਇੱਕ ਵਰਕਰ ਦੀ ਮੌਤ ਹੋ ਗਈ। ਆਈਓਸੀਐੱਲ ਨੇ ਦੱਸਿਆ ਕਿ ਬੈਂਜ਼ੀਨ ਸਟੋਰੇਜ ਟੈਂਕ ’ਚ ਅੱਗ ਲੱਗਣ ਦੀ ਸੂਚਨਾ 3.30 ਮਿਲੀ ਅਤੇ ਫਾਇਰ ਅਮਲਾ ਅੱਗ ਬੁਝਾਉਣ ’ਚ ਜੁਟਿਆ ਹੋਇਆ ਹੈ। ਆਈਓਸੀਐੱਲ ਨੇ ਅੱਜ ਦੇਰ ਰਾਤ ਜਾਰੀ ਬਿਆਨ ’ਚ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਹਾਲੇ ਪਤਾ ਨਹੀਂ ਲੱਗਿਆ ਅਤੇ ਦੱਸਿਆ ਕਿ ਰਿਫਾਇਨਰੀ ’ਚ ਸੰਚਾਲਨ ਆਮ ਵਾਂਗ ਹੈ। ਜਵਾਹਰ ਨਗਰ ਥਾਣੇ ਇੰਸਪੈਕਟਰ ਏ.ਬੀ. ਮੋਰੀ ਨੇ ਕਿਹਾ ਕਿ ਰਿਫਾਇਨਰੀ ’ਚ ਅੱਗ ਲੱਗਣ ਦੀ ਘਟਨਾ ’ਚ ਕੰਟਰੈਕਟ ਵਰਕ ਧੀਮੰਤ ਮਕਵਾਨਾ ਦੀ ਮੌਤ ਹੋ ਗਈ। ਸਥਾਨਕ ਵਿਧਾਇਕ ਧਰਮੇਂਦਰ ਸਿੰਘ ਵਘੇਲਾ ਨੇ ਦੱਸਿਆ ਕਿ ਘਟਨਾ ’ਚ ਕੁਝ ਲੋਕ ਮਾਮੂਲੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਵਡੋਦਰਾ ਨੇ ਪੁਲੀਸ ਕਮਿਸ਼ਨਰ ਨਰਸਿਮ੍ਹਾ ਕੋਮਾਰ ਨੇੇ ਦੱਸਿਆ ਕਿ ਫਿਲਹਾਲ ਆਈਓਸੀਐੱਲ ਕੈਂਪਸ ’ਚ ਹਾਲਾਤ ਕਾਬੂ ਹੇਠ ਹਨ। ਉਨ੍ਹਾਂ ਦੱਸਿਆ ਕਿ ਵਡੋਦਰਾ ਦੇ ਬਾਹਰੀ ਇਲਾਕੇ ਕੋਯਲੀ ਸਥਿਤ ਆਈਓਸੀਐੱਲ ਰਿਫਾਇਨਰੀ ’ਚ ਧਮਾਕੇ ਮਗਰੋਂ ਉਥੇ ਅੱਗ ਲੱਗ ਗਈ। ਧਮਾਕਾ ਹੋਣ ਮਗਰੋਂ ਕਾਰਖਾਨੇ ’ਚੋਂ ਨਿਕਲ ਰਿਹਾ ਧੂੰਆਂ ਕਈ ਕਿਲੋਮੀਟਰ ਦੂਰੋਂ ਦਿਖਾਈ ਦੇ ਰਿਹਾ ਸੀ। ਆਈਓਸੀਐੱਲ ਕੈਂਪਸ ’ਚ ਮੌਜੂਦ ਵਰਕਰਾਂ ਨੂੰ ਧਮਾਕੇ ਤੋਂ ਬਾਅਦ ਉਥੋਂ ਕੱਢ ਲਿਆ ਗਿਆ। ਉਨ੍ਹਾਂ ਕਿਹਾ ਕਿ ਰਿਫਾਇਨਰੀ ’ਚ ਧਮਾਕੇ ਮਗਰੋਂ ਬੈਂਜ਼ੀਨ ਸਟੋਰੇਜ ਟੈਂਕ ’ਚ ਅੱਗ ਲੱਗ ਗਈ, ਜਿਸ ਮਗਰੋਂ ਉਕਤ ਯੂਨਿਟ ਨੂੰ ਬਾਕੀ ਕੈਂਪਸ ਤੋਂ ਵੱਖ ਕਰ ਦਿੱਤਾ ਗਿਆ। -ਪੀਟੀਆਈ