ਵਾਸ਼ਿੰਗਟਨ, 13 ਦਸੰਬਰ ਭਾਰਤ ਵਿਚ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲਿਆਂ ਨੇ ਅਮਰੀਕਾ ਵਿੱਚ ਪ੍ਰਦਰਸ਼ਨ ਦੌਰਾਨ ਮਹਾਤਮਾ ਗਾਂਧੀ ਦੇ ਬੁੱਤ ਦੀ ਬੇਅਦਬੀ ਕੀਤੀ। ਗ੍ਰੇਟਰ ਵਾਸ਼ਿੰਗਟਨ ਡੀਸੀ, ਮੈਰੀਲੈਂਡ ਅਤੇ ਵਰਜੀਨੀਆ ਤੋਂ ਇਲਾਵਾ, ਨਿਊ ਯਾਰਕ, ਨਿਊ ਜਰਸੀ, ਪੈਨਸਿਲਵੇਨੀਆ, ਇੰਡੀਆਨਾ, ਓਹੀਓ ਅਤੇ ਉੱਤਰੀ ਕੈਰੋਲੀਨਾ ਵਰਗੇ ਸੂਬਿਆਂ ਦੇ ਸੈਂਕੜੇ ਸਿੱਖਾਂ ਨੇ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਦੂਤਘਰ ਤੱਕ ਕਾਰ ਰੈਲੀ ਕੱਢੀ। ਇਸ ਦੌਰਾਨ ਕੁਝ ਭਾਰਤ ਵਿਰੋਧੀ ਪੋਸਟਰਾਂ ਅਤੇ ਬੈਨਰਾਂ ਸਮੇਤ ਖਾਲਿਸਤਾਨੀ ਝੰਡੇ ਲੈ ਕੇ ਆਏ। ਬਹੁਤ ਸਾਰੇ ਬੈਨਰਾਂ ‘ਤੇ “ਰਿਪਬਲਿਕ ਆਫ ਖਾਲਿਸਤਾਨ” ਲਿਖਿਆ ਹੋਇਆ ਸੀ। ਇਨ੍ਹਾਂ ਵਿੱਚੋਂ ਕੁਝ ਖਾਲਿਸਤਾਨੀ ਸਿੱਖ ਕ੍ਰਿਪਾਨ ਹੱਥ ਵਿੱਚ ਲੈ ਕੇ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਆਏ ਅਤੇ ਉਸ ਉੱਤੇ ਇੱਕ ਪੋਸਟਰ ਲਗਾ ਦਿੱਤਾ। ਸਮੂਹ ਨੇ ਭਾਰਤ ਵਿਰੋਧੀ ਅਤੇ ਖਾਲਿਸਤਾਨ ਦੇ ਸਮਰਥਨ ਵਿਚ ਨਾਅਰੇਬਾਜ਼ੀ ਵੀ ਕੀਤੀ। ਬਾਅਦ ਵਿੱਚ ਹੋਰ ਸਮੂਹ ਨੇ ਮੂਰਤੀ ਦੇ ਗਲ ਵਿੱਚ ਰੱਸੀ ਦੀ ਮਦਦ ਨਾਲ ਪ੍ਰਧਾਨ ਮੰਤਰੀ ਦਾ ਪੋਸਟਰ ਬੰਨ੍ਹ ਦਿੱਤਾ।