ਇੰਫਾਲ: ਸੁਰੱਖਿਆ ਬਲਾਂ ਨੇ ਮਨੀਪੁਰ ਦੇ ਜ਼ਿਲ੍ਹੇ ਟੈਂਗਨੌਪਾਲ ਵਿੱਚ ਭਾਰਤ-ਮਿਆਂਮਾਰ ਕੌਮਾਂਤਰੀ ਸਰਹੱਦ ਨੇੜਿਓਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤੇ ਹਨ। ਖੁਫੀਆ ਰਿਪੋਰਟ ’ਤੇ ਕਾਰਵਾਈ ਕਰਦਿਆਂ ਮਨੀਪੁਰ ਪੁਲੀਸ ਅਤੇ ਅਸਾਮ ਰਾਈਫਲਜ਼ ਦੀ ਸਾਂਝੀ ਟੀਮ ਨੇ ਮੋਰੇਹ ਸ਼ਹਿਰ ਦੇ ਪਿੰਡ ਐੱਸ ਮੋਲਜੋਲ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਇੱਕ ਘਰ ’ਚੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਬਰਾਮਦ ਕੀਤੇ ਹਥਿਆਰਾਂ ਵਿੱਚ ਦੋ ਏਕੇ-47 ਰਾਈਫਲਾਂ, ਦੋ ਐੱਮ-16 ਰਾਈਫਲਾਂ, ਤਿੰਨ 9 ਐੱੱਮਐੱਮ ਪਿਸਤੌਲਾਂ, ਇੱਕ ਚੀਨੀ ਹੈਂਡ ਗ੍ਰਨੇਡ, ਏਕੇ-56 ਅਤੇ ਐੱਮ-16 ਦੀਆਂ ਨੌ ਮੈਗਜ਼ੀਨ, 9 ਐੱਮਐੱਮ ਪਿਸਤੌਲ ਦੇ ਚਾਰ ਮੈਗਜ਼ੀਨ, 7.62 ਐੱਮਐੱਮ ਦੇ 361 ਕਾਰਤੂਸ, 5.6 ਐੱਮਐੱਮ ਦੇ 31 ਕਾਰਤੂਸ, 9 ਐੱਮਐੱਮ ਦੇ 23 ਕਾਰਤੂਸ, .38 ਐੱਮਐੱਮ ਦੇ ਚਾਰ ਕਾਰਤੂਸ, ਛੋਟੇ ਕੈਲੀਬਰ ਦੇ ਸੱਤ ਕਾਰਤੂਸ ਅਤੇ ਦੂਰਬੀਨ ਬਰਾਮਦ ਹੋਈ ਹੈ। -ਪੀਟੀਆਈ