ਵੁਹਾਨ, 3 ਫਰਵਰੀ
ਵਿਸ਼ਵ ਸਿਹਤ ਸੰਗਠਨ ਦੀ ਟੀਮ ਅੱਜ 14 ਦਿਨਾਂ ਦੇ ਇਕਾਂਤਵਾਸ ਤੋਂ ਬਾਅਦ ਚੀਨ ਦੇ ਵੁਹਾਨ ਸ਼ਹਿਰ ’ਚ ਕਰੋਨਾ ਮਹਾਮਾਰੀ ਦੀ ਮੁੱਢਲੀ ਜਾਂਚ ਕਰਨ ਲਈ ਰਿਸਰਚ ਸੈਂਟਰ ਪੁੱਜੀ। ਇਸ ਟੀਮ ’ਚ ਦਸ ਦੇਸ਼ਾਂ ਦੇ ਵਿਗਿਆਨੀ ਸ਼ਾਮਲ ਹਨ। ਟੀਮ ਦੇ ਮੈਂਬਰਾਂ ਨੇ ਵੁਹਾਨ ਦੇ ਇੰਸਟੀਚਿਊਟ ਆਫ਼ ਵਾਇਰੋਲੋਜੀ ਵਿੱਚ ਵਿਚਾਰ ਵਟਾਂਦਰੇ ਦੌਰਾਲ ਕਿਹਾ ਕਿ ਵਾਇਰਸ ਕਿਵੇਂ ’ਤੇ ਕਿੱਥੋਂ ਫੈਲਿਆ, ਬਾਰੇ ਜਾਣਕਾਰੀ ਇੱਕਠੀ ਕਰਨੀ ਹੀ ਟੀਮ ਦਾ ਮੁੱਖ ਟੀਚਾ ਹੈ। ਟੀਮ ਬੀਤੇ ਮੰਗਲਵਾਰ ਜੀਵ ਰਿਸਰਚ ਸੈਂਟਰ ਵਿੱਚ ਪੁੱਜੀ ਸੀ ਪਰ ਸਖਤ ਸੁਰੱਖਿਆ ਦੇ ਕਾਰਨ ਕਿਸੇ ਗੱਲ ਦਾ ਖੁਲਾਸਾ ਨਹੀਂ ਹੋਇਆ। ਤਕਰੀਬਨ ਤਿੰਨ ਘੰਟੇ ਬਾਅਦ ਟੀਮ ਇੰਸਟੀਚਿਊਟ ’ਚੋਂ ਪੱਤਰਕਰਾਂ ਨਾਲ ਬਿਨਾਂ ਗੱਲਬਾਤ ਕੀਤੇ ਰਵਾਨਾ ਹੋ ਗਈ। ਚੀਨ ਨੇ ਕਈ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਜਾਂਚ ਕਰਨ ਦੀ ਆਗਿਆ ਦਿੱਤੀ ਹੈ। -ਪੀਟੀਆਈ