ਸਾਂ ਫਰਾਂਸਿਸਕੋ: ਉੱਤਰੀ ਕੈਲੀਫੋਰਨੀਆ ਦੇ ਲੋਕਾਂ ਨੂੰ ਜੰਗਲ ਦੀ ਅੱਗ ਕਾਰਨ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਧੂੰਏਂ, ਸਖ਼ਤ ਗਰਮੀ ਅਤੇ ਬਿਜਲੀ ਦੇ ਕੱਟਾਂ ਕਾਰਨ ਪ੍ਰੇਸ਼ਾਨ ਹਨ। ਮਹਾਮਾਰੀ ਕਾਰਨ ਕਈਆਂ ਨੂੰ ਘਰਾਂ ਅੰਦਰ ਜਾਂ ਬਾਹਰ ਜਾਣ ਲਈ ਮਜਬੂਰ ਹੋਣਾ ਪਿਆ ਹੈ। ਸਾਂ ਫਰਾਂਸਿਸਕੋ ’ਚ ਸੁਆਹ ਨੇ ਬੁੱਧਵਾਰ ਨੂੰ ਹਵਾ ਦੀ ਗੁਣਵੱਤਾ ’ਚ ਨਿਘਾਰ ਪੈਦਾ ਕਰ ਦਿੱਤਾ ਅਤੇ ਲੋਕਾਂ ਨੂੰ ਸਾਹ ਲੈਣ ’ਚ ਦਿੱਕਤਾਂ ਆਉਣ ਲੱਗ ਪਈਆਂ। ਅਧਿਕਾਰੀਆਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਤੱਕ ਧੂੰਆਂ ਘੱਟ ਨਹੀਂ ਜਾਂਦਾ ਹੈ, ਉਹ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਕੇ ਘਰਾਂ ਅੰਦਰ ਹੀ ਰਹਿਣ। -ਏਪੀ