ਵੂਹਾਨ: ਵਿਸ਼ਵ ਸਿਹਤ ਜਥੇਬੰਦੀ (ਡਬਲਿਊਐੱਚਓ) ਦੀ ਟੀਮ ਨੇ ਇਕਾਂਤਵਾਸ ਦਾ ਸਮਾਂ ਖ਼ਤਮ ਹੋਣ ਮਗਰੋਂ ਚੀਨੀ ਸ਼ਹਿਰ ਵੂਹਾਨ ’ਚ ਕੋਵਿਡ-19 ਮਹਾਮਾਰੀ ਦੇ ਕਾਰਨਾਂ ਦਾ ਅਧਿਐਨ ਸ਼ੁਰੂ ਕਰ ਦਿੱਤਾ ਹੈ। ਹੋਟਲ ’ਚ ਇਕਾਂਤਵਾਸ ਦਾ 14 ਦਿਨ ਦਾ ਸਮਾਂ ਮੁੱਕਣ ਮਗਰੋਂ ਖੋਜਕਾਰ ਹੋਟਲ ’ਚੋਂ ਬੱਸ ’ਚ ਸਵਾਰ ਹੁੰਦੇ ਦਿਖਾਈ ਦਿੱਤੇ। ਉਂਜ ਇਹ ਪਤਾ ਨਹੀਂ ਲੱਗਾ ਕਿ ਉਹ ਕਿਧਰ ਗਏ ਹਨ। ਵੱਡਾ ਸਵਾਲ ਇਹ ਹੈ ਕਿ ਚੀਨ ਖੋਜਕਾਰਾਂ ਨੂੰ ਕਰੋਨਾ ਫੈਲਣ ਦੇ ਤੱਥ ਪਤਾ ਕਰਨ ਲਈ ਕਿਹੜੇ ਪਾਸੇ ਲੈ ਕੇ ਜਾਂਦਾ ਹੈ। ਜ਼ਿਕਰਯੋਗ ਹੈ ਕਿ ਚੀਨ ਨਹੀਂ ਚਾਹੁੰਦਾ ਕਿ ਕਰੋਨਾਵਾਇਰਸ ਫੈਲਣ ਦਾ ਦੋਸ਼ ਉਸ ’ਤੇ ਲੱਗੇ। -ਏਪੀ