ਦੁਬਈ: ਯਮਨ ਦੇ ਹੂਥੀ ਬਾਗ਼ੀਆਂ ਨੇ ਬੰਦਰਗਾਹ ਸ਼ਹਿਰ ਜੇੱਦਾਹ ’ਚ ਅਰਾਮਕੋ ਤੇਲ ਕਾਰਖਾਨੇ ’ਤੇ ਨਵੀਂ ਕਰੂਜ਼ ਮਿਜ਼ਾਈਲ ਨਾਲ ਹਮਲੇ ਦਾ ਦਾਅਵਾ ਕੀਤਾ ਹੈ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਸਾਊਦੀ ਅਰਬ ਦੀ ਮੇਜ਼ਬਾਨੀ ਹੇਠ ਜੀ-20 ਮੁਲਕਾਂ ਦੇ ਆਗੂਆਂ ਦਾ ਵਰਚੁਅਲੀ ਸਿਖਰ ਸੰਮੇਲਨ ਐਤਵਾਰ ਨੂੰ ਸਮਾਪਤ ਹੋਇਆ ਹੈ। ਸਾਊਦੀ ਅਰਬ ਨੇ ਹਮਲੇ ਬਾਰੇ ਤੁਰੰਤ ਕੁਝ ਨਹੀਂ ਕਿਹਾ ਹੈ ਪਰ ਸੋਸ਼ਲ ਮੀਡੀਆ ’ਤੇ ਅਰਾਮਕੋ ਤੇਲ ਕਾਰਖਾਨੇ ’ਚ ਅੱਗ ਲੱਗਣ ਦੇ ਦ੍ਰਿਸ਼ ਦੇਖੇ ਗਏ ਹਨ।