ਵਾਸ਼ਿੰਗਟਨ, 3 ਫਰਵਰੀ
ਅਮਰੀਕਾ ਦੇ ਸੰਘੀ ਜਾਂਚ ਬਿਊਰੋ (ਐੱਫਬੀਆਈ) ਨੇ ਐੱਨਐੱਸਓ ਗਰੁੱਪ ਤੋਂ ਸਪਾਈਵੇਅਰ ‘ਪੈਗਾਸਸ’ ਦੀ ਖਰੀਦ ਦੀ ਪੁਸ਼ਟੀ ਕੀਤੀ ਹੈ। ਦੋਸ਼ ਹਨ ਕਿ ਪੱਤਰਕਾਰਾਂ, ਵਿਰੋਧੀਆਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ‘ਤੇ ਨਜ਼ਰ ਰੱਖਣ ਲਈ ਲੰਬੇ ਸਮੇਂ ਤੋਂ ਇਸ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਐੱਨਐੱਸਓ ਇਜ਼ਰਾਈਲ ਵਿੱਚ ਸਥਿਤ ਸਾਫਟਵੇਅਰ ਕੰਪਨੀ ਹੈ। ਐੱਫਬੀਆਈ ਦਾ ਕਹਿਣਾ ਹੈ ਕਿ ਪੈਗਾਸਸ ਨੂੰ ਖਰੀਦਣ ਪਿੱਛੇ ਉਸ ਦਾ ਇਰਾਦਾ ਉਭਰਦੀਆਂ ਤਕਨੀਕਾਂ ਨਾਲ ਤਾਲਮੇਲ ਰੱਖਣਾ ਸੀ।