ਵਾਸ਼ਿੰਗਟਨ, 14 ਜਨਵਰੀ
‘ਅਮਰੀਕਾ ਵਿਚ ਹਿੰਸਾ’ ਦੇ ਮੱਦੇਨਜ਼ਰ ਸੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੈਨਲ ‘ਤੇ ਸੱਤ ਦਿਨਾਂ ਲਈ ਅਸਥਾਈ ਪਾਬੰਦੀ ਲਗਾਈ ਹੈ ਅਤੇ ਉਸ ਸਮੇਂ ਤਕ ਕੋਈ ਨਵਾਂ ਵੀਡੀਓ ਅਪਲੋਡ ਨਹੀਂ ਜਾ ਸਕੇਗਾ। ਇਸ ਤੋਂ ਪਹਿਲਾਂ ਟਵਿੱਟਰ ਅਤੇ ਫੇਸਬੁੱਕ ਨੇ ਟਰੰਪ ਦੇ ਖਾਤੇ ਨੂੰ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਹੈ।