ਕੋਲਕਾਤਾ: ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਪਹਿਲਵਾਨ ਵਿਨੇਸ਼ ਫੋਗਾਟ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਪੈਰਿਸ ਓਲੰਪਿਕ ’ਚ 50 ਕਿਲੋ ਫ੍ਰੀਸਟਾਈਲ ਭਾਰ ਵਰਗ ਦੇ ਫਾਈਨਲ ’ਚ ਜਗ੍ਹਾ ਬਣਾਉਣ ਕਰਕੇ ਘੱਟੋ-ਘੱਟ ਚਾਂਦੀ ਦੇ ਤਗ਼ਮੇ ਦੀ ਹੱਕਦਾਰ ਹੈ। ਗਾਂਗੁਲੀ ਨੇ ਅੱਜ ਇੱਥੇ ਇਸ ਬਾਰੇ ਸਵਾਲ ਦੇ ਜਵਾਬ ’ਚ ਕਿਹਾ, ‘‘ਮੈਂ ਸਟੀਕ ਨਿਯਮ ਨਹੀਂ ਜਾਣਦਾ ਪਰ ਮੈਂ ਸਮਝਦਾ ਹਾਂ ਕਿ ਜਦੋਂ ਉਹ ਫਾਈਨਲ ’ਚ ਪਹੁੰਚੀ ਤਾਂ ਉਸ ਨੇ ਠੀਕ ਢੰਗ ਨਾਲ ਕੁਆਲੀਫਾਈ ਕੀਤਾ ਹੋਵੇਗਾ। ਜਦੋਂ ਤੁਸੀਂ ਫਾਈਨਲ ’ਚ ਪਹੁੰਚਦੇ ਹੋ ਤਾਂ ਸੋਨੇ ਜਾਂ ਚਾਂਦੀ ਦਾ ਤਗ਼ਮਾ ਜਿੱਤਦੇ ਹੋ। ਉਸ ਨੂੰ ਗਲਤ ਤਰੀਕੇ ਨਾਲ ਅਯੋਗ ਕਰਾਰ ਦਿੱਤਾ ਗਿਆ ਹੈ ਜਾਂ ਨਹੀਂ, ਮੈਨੂੰ ਨਹੀਂ ਪਤਾ ਪਰ ਉਹ ਘੱਟੋ-ਘੱਟ ਚਾਂਦੀ ਦੇ ਤਗ਼ਮੇ ਦੀ ਹੱਕਦਾਰ ਹੈ।’’ -ਪੀਟੀਆਈ