ਜੈਪੁਰ ਵਿੱਚ ਗਰਮੀ ਦੇ ਦਿਨ ਗਲਤਾਜੀ ਮੰਦਰ ਕੁੰਡ ਵਿੱਚ ਬੱਚੇ ਤਾਰੀਆਂ ਲਾਉਂਦੇ ਹੋਏ।

ਮਹਾਰਾਸ਼ਟਰ ’ਚ ਸ਼ਿਵ ਸੈਨਾ (ਯੂਬੀਟੀ) ਦੀ ਨੇਤਾ ਸੁਸ਼ਮਾ ਅੰਧਾਰੇ ਨੂੰ ਜਨਤਕ ਰੈਲੀ ਲਈ ਲੈਣ ਜਾ ਰਿਹਾ ਹੈਲੀਕਾਪਟਰ ਉਤਰਨ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਿਆ।

ਮਾਹਿਰਾ ਹੋਮਜ਼ 68 ਬਾਇਰਜ਼ ਐਸੋਸੀਏਸ਼ਨ ਦੇ ਮੈਂਬਰ ਗੁਰੂਗ੍ਰਾਮ ਵਿੱਚ ਐੱਚਆਰਈਆਰਏ ਦਫ਼ਤਰ ਵਿੱਚ 'ਨੋ ਹੋਮ ਨੋ ਵੋਟ' ਪ੍ਰਦਰਸ਼ਨ ਕਰਦੇ ਹੋਏ।

ਮਨੀਪੁਰ ਹਿੰਸਾ ਦਾ ਸ਼ਿਕਾਰ ਔਰਤ ਇੰਫਾਲ ਵਿੱਚ ਰਾਹਤ ਕੈਂਪ ਅੰਦਰ ਰੋਜ਼ੀ-ਰੋਟੀ ਕਮਾਉਣ ਲਈ ਟੋਕਰੀਆਂ ਬੁਣਦੀ ਹੋਈ। ਅਜਿਹੀਆਂ ਸੈਂਕੜੇ ਔਰਤਾਂ ਹਨ।