ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 19 ਅਪਰੈਲ
ਮੁਹਾਲੀ ਹਲਕੇ ਦੇ ਚੋਣਵੇਂ ਦਲਿਤ ਆਗੂਆਂ ਦੀ ਵਿਸ਼ੇਸ਼ ਮੀਟਿੰਗ ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਅੱਜ ਇੱਥੇ ਪਾਰਟੀ ਦਫ਼ਤਰ ਵਿੱਚ ਹੋਈ। ਮੀਟਿੰਗ ਵਿੱਚ ਪਾਰਟੀ ਦੇ ਉਭਾਰ ਅਤੇ ਆਗਾਮੀ ਚੋਣਾਂ ਲਈ ਦਲਿਤ ਸਮਾਜ ਦੀ ਭੂਮਿਕਾ ਅਤੇ ਉਨ੍ਹਾਂ ਦੀ ਹਿੱਸੇਦਾਰੀ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਪਾਰਟੀ ਦੇ ਬੁਲਾਰੇ ਤੇ ਦਲਿਤ ਆਗੂ ਸ਼ਮਸ਼ੇਰ ਪੁਰਖਾਲਵੀ ਤੇ ਪਰਵਿੰਦਰ ਸੋਹਾਣਾ ਨੇ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਗਰੀਬ ਪਰਿਵਾਰਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਅਤੇ ਅਨੇਕਾਂ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸਨ ਪਰ ਮੌਜੂਦਾ ‘ਆਪ’ ਸਰਕਾਰ ਨੇ ਉਹ ਸਾਰੀਆਂ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ। ਇਸ ਮੌਕੇ ਡਾ. ਹਰਪ੍ਰੀਤ ਸਿੰਘ ਮੌਜਪੁਰ, ਮਲਕੀਤ ਦਾਊਂ, ਬਲਜੀਤ ਸਿੰਘ ਮੌਲੀ ਬੈਦਵਾਨ, ਸੋਹਣ ਸਿੰਘ ਜੁਝਾਰਨਗਰ, ਮਲਕੀਤ ਸਿੰਘ ਸਿਆਊ, ਜਸਵਿੰਦਰ ਸਿੰਘ ਸੈਦਪੁਰ, ਮਨਿੰਦਰ ਕੰਬਾਲੀ, ਗੁਰਪ੍ਰੀਤ ਚੱਪੜਚਿੜੀ, ਗੁਰਬਚਨ ਸਨੇਟਾ, ਹਰਵਿੰਦਰ ਬਠਲਾਣਾ, ਦਵਿੰਦਰ ਸੋਹਾਣਾ, ਅਵਤਾਰ ਸਿੰਘ ਰਾਏਪੁਰ ਹਾਜ਼ਰ ਸਨ।

