DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੇਂਟ ਸੋਲਜ਼ਰ ਸਕੂਲ ਵਿੱਚ ਰਾਮ ਨੌਮੀ ਮਨਾਈ

ਪੱਤਰ ਪ੍ਰੇਰਕ ਜੰਡਿਆਲਾ ਗੁਰੂ, 8 ਅਪਰੈਲ ਇੱਥੇ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿੱਚ ਰਾਮ ਨੌਮੀ ਦਾ ਤਿਉਹਾਰ ਮਨਾਇਆ ਗਿਆ। ਇਸ ਸਬੰਧੀ ਸਕੂਲ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਕਿੰਡਰਗਾਰਡਨ ਦੇ ਬੱਚਿਆਂ ਨੇ ਭਗਵਾਨ ਸ੍ਰੀ ਰਾਮ ਚੰਦਰ ਦੀ ਜੀਵਨੀ...

  • fb
  • twitter
  • whatsapp
  • whatsapp
featured-img featured-img
ਸਮਾਗਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨਾਲ ਸਕੂਲ ਦੇ ਐਮਡੀ ਅਤੇ ਅਧਿਆਪਕ। -ਫੋਟੋ: ਬੇਦੀ
Advertisement

ਪੱਤਰ ਪ੍ਰੇਰਕ

ਜੰਡਿਆਲਾ ਗੁਰੂ, 8 ਅਪਰੈਲ

Advertisement

ਇੱਥੇ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿੱਚ ਰਾਮ ਨੌਮੀ ਦਾ ਤਿਉਹਾਰ ਮਨਾਇਆ ਗਿਆ। ਇਸ ਸਬੰਧੀ ਸਕੂਲ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਕਿੰਡਰਗਾਰਡਨ ਦੇ ਬੱਚਿਆਂ ਨੇ ਭਗਵਾਨ ਸ੍ਰੀ ਰਾਮ ਚੰਦਰ ਦੀ ਜੀਵਨੀ ’ਤੇ ਆਧਾਰਿਤ ਲਘੂ ਨਾਟਕ ਪੇਸ਼ ਕੀਤਾ। ਇਸ ਮਗਰੋਂ ਬੱਚਿਆਂ ਨੇ ਗਰੁੱਪ ਡਾਂਸ ਪੇਸ਼ ਕੀਤਾ। ਸਕੂਲ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਰਾਮ ਨੌਮੀ ਦੀ ਦੀ ਮਹੱਤਤਾ ਤੋਂ ਜਾਣੂ ਕਰਾਇਆ। ਉਨ੍ਹਾਂ ਕਿਹਾ ਕਿ ਰਾਮ ਨੌਮੀ ਸਿਰਫ ਇੱਕ ਧਾਰਮਿਕ ਤਿਉਹਾਰ ਨਹੀਂ, ਸਗੋਂ ਸੱਚ ਨਿਆ ਅਤੇ ਸ਼ਰਧਾ ਦੇ ਫੁੱਲਾਂ ਦਾ ਵੀ ਜਸ਼ਨ ਹੈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਇਸ ਸਾਰੇ ਸਮਾਗਮ ਨੂੰ ਤਿਆਰ ਕਰਨ ਵਾਲੇ ਅਧਿਆਪਕਾਂ ਅਤੇ ਇਸ ਵਿੱਚ ਸ਼ਾਮਿਲ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਸਕੂਲ ਦੇ ਅਧਿਆਪਕ ਰਿਪਨ, ਦੀਪਿਕਾ, ਸ਼ੈਲਜਾ ਕੁਮਾਰੀ , ਮੀਨੂ ਸ਼ਰਮਾ, ਅੰਜਨਾ ਰਾਣੀ ਦੀ ਮਿਹਨਤ ਨੂੰ ਵੀ ਸਰਾਹਿਆ। ਇਸ ਮੌਕੇ ਸਕੂਲ ਦੇ ਮੀਤ ਪ੍ਰਿੰਸੀਪਲ ਗੁਰਪ੍ਰੀਤ ਕੌਰ, ਸ਼ਿਲਪਾ ਸ਼ਰਮਾ ਕੁਆਡੀਨੇਟਰ, ਨੀਲਾਕਸ਼ੀ ਗੁਪਤਾ ਕੋਆਰਡੀਨੇਟਰ, ਸਮੂਹ ਸਟਾਫ ਅਤੇ ਬੱਚੇ ਮੌਜੂਦ ਸਨ।

Advertisement

Advertisement
×