ਪਹਿਲਗਾਮ ਹਮਲਾ: ਭਦੌੜ ਦੇ ਵਪਾਰੀਆਂ ਵੱਲੋਂ ਮੋਮਬੱਤੀ ਮਾਰਚ
ਭਦੌੜ(ਰਾਜਿੰਦਰ ਵਰਮਾ): ਪਹਿਲਗਾਮ ਵਿੱਚ ਹੋਏ ਕਤਲੇਆਮ ਦੇ ਵਿਰੋਧ ਵਿੱਚ ਅੱਜ ਅੱਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਭਦੌੜੀਆ ਅਤੇ ਅੱਗਰਵਾਲ ਸਭਾ ਭਦੌੜ ਦੇ ਪ੍ਰਧਾਨ ਹਰੀਸ਼ ਗਰਗ ਦੀ ਅਗਵਾਈ ਹੇਠ ਵੱਡਾ ਚੌਕ ਤੋਂ ਸ਼ਹੀਦ ਭਗਤ ਸਿੰਘ ਚੌਕ ਤੱਕ ਰੋਸ ਵਜੋਂ ਮੌਮਬੱਤੀ ਮਾਰਚ...
Advertisement
ਭਦੌੜ(ਰਾਜਿੰਦਰ ਵਰਮਾ): ਪਹਿਲਗਾਮ ਵਿੱਚ ਹੋਏ ਕਤਲੇਆਮ ਦੇ ਵਿਰੋਧ ਵਿੱਚ ਅੱਜ ਅੱਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਭਦੌੜੀਆ ਅਤੇ ਅੱਗਰਵਾਲ ਸਭਾ ਭਦੌੜ ਦੇ ਪ੍ਰਧਾਨ ਹਰੀਸ਼ ਗਰਗ ਦੀ ਅਗਵਾਈ ਹੇਠ ਵੱਡਾ ਚੌਕ ਤੋਂ ਸ਼ਹੀਦ ਭਗਤ ਸਿੰਘ ਚੌਕ ਤੱਕ ਰੋਸ ਵਜੋਂ ਮੌਮਬੱਤੀ ਮਾਰਚ ਕੀਤਾ ਗਿਆ। ਅਗਰਵਾਲ ਸਭਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਵਿਜੈ ਭਦੌੜੀਆ ਤੇ ਭਦੌੜ ਦੇ ਪ੍ਰਧਾਨ ਹਰੀਸ਼ ਗਰਗ ਨੇ ਕਿਹਾ ਕਿ ਜਿਸ ਤਰ੍ਹਾਂ ਅਤਿਵਾਦੀਆਂ ਨੇ ਸੈਲਾਨੀਆਂ ਤੋਂ ਉਨ੍ਹਾਂ ਦਾ ਧਰਮ ਪੁੱਛ ਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰਿਆ ਹੈ, ਇਸ ਲਈ ਜੰਮੁੂ ਕਸ਼ਮੀਰ ਦੀ ਸਰਕਾਰ ਨੂੰ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਕਰਕੇ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ।
Advertisement
Advertisement
×

