ਫਿਲਮ ‘ਵਾਰ 2’ ਅਗਲੇ ਸਾਲ 14 ਅਗਸਤ ਨੂੰ ਹੋਵੇਗੀ ਰਿਲੀਜ਼
ਮੁੰਬਈ: ਅਦਾਕਾਰ ਰਿਤਿਕ ਰੌਸ਼ਨ ਦੀ ਫਿਲਮ ‘ਵਾਰ’ ਦਾ ਅਗਲਾ ਭਾਗ ‘ਵਾਰ 2’ ਅਗਲੇ ਸਾਲ 14 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ। ਫਿਲਮ ਵਿੱਚ ਰਿਤਿਕ ਰੌਸ਼ਨ ਨੇ ਰਾਅ ਏਜੰਟ ਮੇਜਰ ਕਬੀਰ ਧਾਲੀਵਾਲ ਦੀ ਭੂਮਿਕਾ ਨਿਭਾਈ ਹੈ। ‘ਵਾਰ 2’ ਦਾ ਨਿਰਦੇਸ਼ਨ ਅਯਾਨ ਮੁਖਰਜੀ...
Advertisement
ਮੁੰਬਈ: ਅਦਾਕਾਰ ਰਿਤਿਕ ਰੌਸ਼ਨ ਦੀ ਫਿਲਮ ‘ਵਾਰ’ ਦਾ ਅਗਲਾ ਭਾਗ ‘ਵਾਰ 2’ ਅਗਲੇ ਸਾਲ 14 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ। ਫਿਲਮ ਵਿੱਚ ਰਿਤਿਕ ਰੌਸ਼ਨ ਨੇ ਰਾਅ ਏਜੰਟ ਮੇਜਰ ਕਬੀਰ ਧਾਲੀਵਾਲ ਦੀ ਭੂਮਿਕਾ ਨਿਭਾਈ ਹੈ। ‘ਵਾਰ 2’ ਦਾ ਨਿਰਦੇਸ਼ਨ ਅਯਾਨ ਮੁਖਰਜੀ ਨੇ ਕੀਤਾ ਹੈ, ਜਿਸ ਵੱਲੋਂ ‘ਏਕ ਥਾ ਟਾਈਗਰ’, ‘ਟਾਈਗਰ ਜ਼ਿੰਦਾ ਹੈ’, ‘ਵਾਰ’, ‘ਪਠਾਨ’ ਤੇ ‘ਟਾਈਗਰ 3’ ਵੀ ਨਿਰਦੇਸ਼ਿਤ ਕੀਤੀਆਂ ਗਈਆਂ ਹਨ। ‘ਵਾਰ’ ਵਿੱਚ ਰਿਤਿਕ ਦਾ ਕਿਰਦਾਰ ਸਿਸਟਮ ਵਿਚਲੀਆਂ ਖਾਮੀਆਂ ਅਤੇ ਦੇਸ਼ ਦੀ ਸੁਰੱਖਿਆ ਦਾ ਵਪਾਰ ਕਰਨ ਵਾਲਿਆਂ ਖ਼ਿਲਾਫ਼ ਲੜਾਈ ਵਿੱਢਦਾ ਹੈ। 2019 ਵਿੱਚ ਆਈ ਇਸ ਫਿਲਮ ਨੇ ਉਦੋਂ ਪਹਿਲੇ ਦਿਨ ਅਤੇ ਪਹਿਲੇ ਵੀਕਐਂਡ ਦੌਰਾਨ ਸਭ ਤੋਂ ਵੱਧ ਕਮਾਈ ਕਰਨ ਦੇ ਹਿੰਦੀ ਫਿਲਮਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। -ਆਈਏਐਨਐਸ
Advertisement
Advertisement
×

